• 12:29 pm
Go Back

ਨਵੀਂ ਦਿੱਲੀ: ਇੰਟਰਨੈੱਟ ਦੇ ਜਿੱਥੇ ਕਈ ਫ਼ਾਇਦੇ ਹਨ ਤਾਂ ਉੱਥੇ ਹੀ ਕਈ ਨੁਕਸਾਨ ਵੀ ਹਨ। ਇੰਟਰਨੈੱਟ ਉੱਤੇ ਪਾਈਆਂ ਜਾਣ ਵਾਲੀਆਂ ਵੀਡੀਓ ਦੀ ਤਸਦੀਕ ਜਾਂ ਸਮਾਂ ਵੇਖਣ ਤੋਂ ਪਹਿਲਾਂ ਹੀ ਲੋਕ ਇਨ੍ਹਾਂ ਨੂੰ ਅੱਗੇ ਸਾਂਝੀਆਂ ਕਰਦੇ ਰਹਿੰਦੇ ਹਨ ਉਸ ਦਾ ਨੁਕਸਾਨ ਇਹ ਹੁੰਦਾ ਹੈ ਕਿ ਕਈ ਸਮਾਂ ਵਿਹਾ ਚੁੱਕੀਆਂ ਵੀਡੀਓ ਲੋਕਾਂ ਵਿੱਚ ਗਲਤ ਪ੍ਰਚਾਰ ਕਰਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜੋ ਕਿ ਆਧਾਰ ਕਾਰਡ ਨੂੰ ਸੀਮਤ ਚੀਜ਼ਾਂ ਨਾਲ ਲਿੰਕ ਕਰਨ ਬਾਰੇ ਹੈ। ਇਹ ਵੀਡੀਓ ਕਿਸੇ ਵਕੀਲ ਦਾ ਹੈ ਜੋ ਕਿ ਸੁਪਰੀਮ ਕੋਰਟ ਦੀ ਉਸ ਟਿੱਪਣੀ ਬਾਰੇ ਬੋਲ ਰਹੀ ਹੈ ਜਿਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਆਧਾਰ ਕਾਰਡ ਨੂੰ ਸਾਰੀਆਂ ਚੀਜ਼ਾਂ ਨਾਲ ਲਿੰਕ ਨਾ ਕਰਨਾ ਜ਼ਰੂਰੀ ਨਹੀਂ ਹੈ।ਇਸ ਬਾਰੇ ਹੁਣ ਆਧਾਰ ਅਥਾਰਟੀ ਯੂ.ਆਈ.ਡੀ.ਏ.ਆਈ. ਵੱਲੋਂ ਲੋਕਾਂ ਨੂੰ ਆਗਾਹ ਕੀਤਾ ਗਿਆ ਹੈ ਕਿ ਉਸ ਵਾਇਰਲ ਵੀਡੀਓ ਉੱਤੇ ਯਕੀਨ ਨਾ ਕੀਤਾ ਜਾਵੇ ਕਿਉਂ ਕਿ ਮੌਜੂਦਾ ਸਮੇਂ ਵਿੱਚ ਆਧਾਰ ਕਾਰਡ ਨੂੰ ਜਿੰਨਾਂ ਚੀਜ਼ਾਂ ਨਾਲ ਜੋੜਨਾ ਜ਼ਰੂਰੀ ਹੈ ਉਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।ਯੂ.ਆਈ.ਡੀ.ਏ.ਆਈ. ਦਾ ਕਹਿਣਾ ਹੈ ਕਿ ਇਹ ਵੀਡੀਓ 2015 ਦਾ ਹੈ ਅਤੇ ਇਸ ਵਿੱਚ ਕੀਤੀ ਗਈ ਸੁਪਰੀਮ ਕੋਰਟ ਦੀ ਟਿੱਪਣੀ ਦਾ ਮੌਜੂਦਾ ਸਮੇਂ ਵਿੱਚ ਕੋਈ ਆਧਾਰ ਨਹੀਂ ਹੈ।

Facebook Comments
Facebook Comment