• 2:36 pm
Go Back

ਚੰਡੀਗੜ੍ਹ : ਖ਼ਬਰ ਹੈ ਕਿ ਅੱਜ ਯਾਨੀ ਐਤਵਾਰ ਨੂੰ ਰਾਜੀਵ ਗਾਂਧੀ ਸਟੇਡੀਅਮ ‘ਚ ਚੇਨਈ ਸੁਪਰਕਿੰਗਜ਼ ਅਤੇ ਮੁੰਬਈ ਇੰਡੀਅਸ ਦੇ ਵਿਚਕਾਰ ਆਈਪੀਐਲ ਦਾ ਫਾਇਨਲ ਮੈਚ ਖੇਡਿਆ ਜਾਵੇਗਾ ਅਤੇ ਇਸ ਮੈਚ ‘ਚ ਜਿੱਤ ਹਾਸਲ ਕਰਨ ਵਾਲੀ ਟੀਮ ਨੂੰ 20 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇੱਥੇ ਹੀ ਬੱਸ ਨਹੀਂ ਜੋ ਟੀਮ ਇਸ ਮੈਚ ‘ਚ ਹਾਰ ਜਾਂਦੀ ਹੈ, ਉਸ ਨੂੰ 12.5 ਕਰੋੜ ਰੁਪਏ ਦਿੱਤੇ ਜਾਣਗੇ।

ਇੱਥੇ ਦੱਸ ਦਈਏ ਕਿ ਬੀਤੇ ਸਾਲ ਚੇਨਈ ਨੇ ਸਨਰਾਇਜਸ ਹੈਦਰਾਬਾਦ ਨੂੰ ਹਰਾ ਕੇ ਇਹ ਇਨਾਮੀ ਰਾਸ਼ੀ ਆਪਣੇ ਨਾਮ ਕੀਤੀ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿੱਤਣ ਵਾਲੇ ਅਤੇ ਰਨਰ ਅੱਪ ਤੋਂ ਬਾਅਦ ਸਭ ਤੋਂ ਵੱਧ ਰੁਪਏ ਵਾਲੇ ਇਨਾਮ ਗਰਾਉਂਡ ਨਾਲ ਸਬੰਧਤ ਰੱਖੇ ਗਏ ਹਨ, ਅਤੇ ਜਿਸ ਗਰਾਉਂਡ ‘ਚ ਸੱਤ ਲੀਗ ਜਾਂ ਇਸ ਤੋਂ ਵੱਧ ਮੈਚ ਖੇਡੇ ਗਏ ਹਨ, ਉਸ ਨੂੰ 50 ਲੱਖ ਰੁਪਏ ਅਤੇ ਜਿੱਥੇ ਇਸ ਤੋਂ ਘੱਟ ਮੈਚ ਖੇਡੇ ਗਏ ਹਨ, ਉਸ ਨੂੰ 25 ਲੱਖ ਰੁਪਏ ਦਿੱਤੇ ਜਾਣਗੇ।

ਦੱਸ ਦਈਏ ਕਿ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਅਤੇ ਸਭ ਤੋਂ ਵੱਧ ਖਿਡਾਰੀਆਂ ਨੂੰ ਆਉਟ ਕਰਨ ਵਾਲੇ ਗੇਂਦਬਾਜ ਨੂੰ ਵੀ ਵੱਡੀ ਧਨ ਰਾਸ਼ੀ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਡੇਵਿਡ ਵਾਰਨਰ ਨੇ 12 ਮੈਚਾਂ ‘ਚ 692 ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਤੋਂ ਅਗਲਾ ਨੰਬਰ ਲੁਕੇਸ਼ ਰਾਹੁਲ ਦਾ ਆਉਂਦਾ ਹੈ, ਜਿਸ ਨੇ 593 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤੇਜ ਗੇਂਦਬਾਜਾਂ ਦੀ ਤਾਂ ਇਨ੍ਹਾਂ ਮੈਚਾਂ ਦੌਰਾਨ ਸਭ ਤੋਂ ਵੱਧ ਵਿਕਟਾਂ ਲੈਣ ਦਾ ਸਿਹਰਾ ਕੋਗਿਸੋ ਰਬਾਡਾ ਦੇ ਸਿਰ ਸੱਜਦਾ ਹੈ ਕਿਉਂਕਿ ਉਨ੍ਹਾਂ ਨੇ 12 ਮੈਚਾਂ  ‘ਚ 25 ਵਿਕਟਾਂ ਹਾਸਲ ਕੀਤੀਆਂ ਹਨ। ਇਸ ਤੋਂ ਬਾਅਦ ਚੇਨਈ ਸੁਪਰਕਿੰਗਜ਼ ਦੇ ਇਮਰਾਨ ਤਾਹਿਰ ਨੇ 16 ਮੈਚਾਂ ‘ਚ 24 ਵਿਕਟਾਂ ਹਾਸਲ ਕੀਤੀਆਂ। ਪਰ ਉਨ੍ਹਾਂ ਦਾ ਇਕਨਾਮੀ ਰੇਟ ਰਬਾੜਾ ਤੋਂ ਬਿਹਤਰ ਹੈ। ਇਸ ਦੇ ਚਲਦਿਆਂ ਜੇਕਰ ਇੱਕ ਵਿਕਟ ਫਾਇਨਲ ‘ਚੋਂ ਕੱਢ ਦਿੰਦੇ ਹਾਂ ਤਾਂ ਉਨ੍ਹਾਂ ਨੂੰ ਪਰਪਲ ਕੈਪ ਅਤੇ 10 ਲੱਖ ਰੁਪਏ ਮਿਲਣਗੇ।

Facebook Comments
Facebook Comment