• 3:03 pm
Go Back
Bank strike and holidays

ਜੇਕਰ ਬੈਂਕ `ਚ ਤੁਹਾਨੂੰ ਕੰਮ ਹੈ ਤਾਂ 20 ਦਸੰਬਰ ਤੱਕ ਹੈ ਹਾਲ ‘ਚ ਨਿਪਟਾ ਲਓ, ਨਹੀਂ ਤਾਂ ਅਗਲੇ ਕੁਝ ਦਿਨਾਂ ‘ਚ ਤੁਹਾਡਾ ਕੰਮ ਨਹੀਂ ਹੋ ਸਕੇਗਾ ਕਿਉਂਕਿ 21 ਤੋਂ 26 ਦਸੰਬਰ `ਚ 5 ਦਿਨ ਤੱਕ ਬੈਂਕਾਂ ਬੰਦ ਰਹਿਣਗੀਆਂ। ਦਰਅਸਲ ਬੈਂਕ ਕਰਮਚਾਰੀਆਂ ਦੇ ਸੰਗਠਨ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ `ਚ 21 ਦਸੰਬਰ ਨੂੰ ਹੜਤਾਲ ਦਾ ਐਲਾਨ ਕੀਤਾ ਹੈ। 22 ਦਸੰਬਰ ਨੂੰ ਮਹੀਨੇ ਦਾ ਚੌਥਾਂ ਸ਼ਨੀਵਾਰ ਹੈ ਅਤੇ 23 ਨੂੰ ਐਤਵਾਰ। ਅਜਿਹੇ `ਚ ਲਗਾਤਾਰ ਤਿੰਨ ਦਿਨ ਤੱਕ ਲੋਕਾਂ ਦੇ ਕੰਮ ਨਹੀਂ ਹੋ ਸਕਣਗੇ।

ਇਸਦੇ ਬਾਅਦ 24 ਦਸੰਬਰ ਨੂੰ ਵੀ ਸਾਰੀਆਂ ਬ੍ਰਾਚਾਂ ਆਮ ਦੀ ਤਰ੍ਹਾਂ ਖੁੱਲ੍ਹਣਗੀਆਂ, ਪ੍ਰੰਤੂ 25 ਦਸੰਬਰ ਨੂੰ ਕ੍ਰਿਸਮਿਸ ਡੇਅ ਅਤੇ 26 ਨੂੰ ਯੂਨਾਈਟਿਡ ਫੋਰਮ ਦੀ ਇਕ ਹੋਰ ਹੜਤਾਲ ਹੈ। ਅਜਿਹੇ `ਚ 21 ਤੋਂ 26 ਦਸੰਬਰ `ਚ 5 ਦਿਨ ਤੱਕ ਬੈਂਕ ਬੰਦ ਰਹਿਣਗੇ। ਬੈਂਕਾਂ ਦੇ ਕਈ ਦਿਨ ਬੰਦ ਰਹਿਣ `ਚ ਕੁਝ ਥਾਵਾਂ `ਤੇ ਕੈਸ਼ ਦੀ ਮੁਸ਼ਕਲ ਵੀ ਹੋ ਸਕਦੀ ਹੈ। ਇਸ ਲਈ ਆਪਣੇ ਜ਼ਰੂਰੀ ਕੰਮ 20 ਦਸੰਬਰ ਤੋਂ ਪਹਿਲਾਂ ਨਿਬੇੜ ਲਓ।

ਲਾਈਵ ਮਿੰਟ ਅਨੁਸਾਰ ਇੰਡੀਅਨ ਬੈਂਕ ਐਸੋਸੀਏਸ਼ਨ (ਆਈਬੀਏ) ਨੇ ਬੈਂਕ ਕਰਮਚਾਰੀਆਂ ਦੇ ਵੇਤਨ `ਚ 8 ਫੀਸਦੀ ਦੇ ਵਾਧੇ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਬੈਂਕ ਕਰਮਚਾਰੀਆਂ ਨੇ ਠੁਕਰਾ ਦਿੱਤਾ। ਹੁਣ ਇਸਦੇ ਖਿਲਾਫ 26 ਦਸੰਬਰ ਨੂੰ ਬੈਂਕ ਕਰਮਚਾਰੀ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਬੈਂਕ ਕਰਮਚਾਰੀਆਂ ਦੀ ਮੰਗ ਹੈ ਕਿ ਉਨ੍ਹਾਂ ਦੀ ਤਨਖਾਹ ਸਕੇਲ ੜਜ਼ਜ਼ ਤੱਕ ਦੇ ਪੱਧਰ `ਤੇ ਕੀਤਾ ਜਾਵੇ। ਹੜਤਾਲ ਦਾ ਇਕ ਵੱਡਾ ਕਾਰਨ ਬੈਂਕ ਆਫ ਬੜੌਦਾ, ਦੇਨਾ ਬੈਂਕ ਅਤੇ ਵਿਜੈ ਬੈਂਕ ਦੇ ਰਲੇਵੇਂ ਨੂੰ ਲੈ ਕੇ ਹੋਏ ਫੈਸਲੇ ਦਾ ਵਿਰੋਧ ਵੀ ਹੈ।

Facebook Comments
Facebook Comment