• 8:55 am
Go Back

ਪੰਚਕੂਲਾ : ਦੁਸਹਿਰੇ ਮੌਕੇ ਅੱਜ ਹਰਿਆਣਾ ਦੇ ਪੰਚਕੂਲਾ ’ਚ ਦੇਸ਼ ਦਾ ਸਭ ਤੋਂ ਵੱਡਾ 210 ਫੁਟਾ ਰਾਵਣ ਸੈਕਟਰ 5 ਪੰਜ ਵਿੱਚ 12 ਏਕੜ ਦੇ ਖਾਲੀ ਗਰਾਊਂਡ ਵਿੱਚ ਹਰਿਆਣਾ ਦੇ ਰਾਜਪਾਲ ਸਤਿਆਦੇਵ ਨਾਰਾਇਣ ਆਰਿਆ ਵਲੋਂ ਇੱਕ ਰਿਮੋਟ ਕੰਟਰੋਲ ਜ਼ਰੀਏ ਫੂਕਿਆ ਜਾਵੇਗਾ। ਇਸ ਵਿੱਚ 5 ਲੱਖ ਰੁਪਏ ਦੀ ਆਤਿਸ਼ਬਾਜੀ ਵੀ ਕੀਤੀ ਜਾਵੇਗੀ।

ਇੱਥੇ ਇਹ ਵੀ ਦੱਸ ਦੇਈਏ ਕਿ ਇਸ ਰਾਵਣ ਦੇ ਪੁਤਲੇ ਨੂੰ ਬਣਾਉਣ ਲਈ ਤਕਰੀਬਨ 30 ਲੱਖ ਰੁਪਏ ਦਾ ਖਰਚਾ ਆਇਆ ਹੈ ਜੋ ਆਪਣੀਆਂ ਹੋਰ ਖਾਸੀਅਤਾਂ ਦੇ ਨਾਲ-ਨਾਲ ਵਰਲਡ ਰਿਕਾਰਡ ਵੀ ਹਾਸਲ ਕਰ ਚੁੱਕਿਆ ਹੈ। ਇਸ ਰਾਵਣ ਦੇ ਪੁਤਲੇ ਨੂੰ ਕਲਾਕਾਰ ਤੇਜਿੰਦਰ ਸਿੰਘ ਚੌਹਾਨ ਨੇ ਤਿਆਰ ਕੀਤਾ ਹੈ ਜੋ ਕਿ 210 ਫੁੱਟ ਉੱਚਾ ਹੈ ਮਤਲਬ ਕਿ 21 ਮੰਜ਼ਿਲਾਂ ਦੇ ਬਰਾਬਰ ਇਸ ਪੁਤਲੇ ਦੀ ਉਚਾਈ ਹੈ। ਇਸ ਤੋਂ ਇਲਾਵਾ 85 ਫੁੱਟ ਦਾ ਧੜ, 48 ਫੁੱਟ ਦੀਆਂ ਮੁੱਛਾਂ, 10 ਫੁੱਟ ਦਾ ਇੱਕ ਕੰਨ, ਜਿਸ ਵਿੱਚ 4 ਫੁੱਟ ਦਾ ਕੁੰਡਲ ਹੈ।

Facebook Comments
Facebook Comment