• 3:28 pm
Go Back

ਨਵੀਂ ਦਿੱਲੀ : ਬਦਨਾਮ ਅੰਡਰਵਰਲਡ ਡੋਨ ਅਬੂ ਸਲੇਮ ਨੇ ਸੰਜੂ ਫਿਲਮ ਬਣਾਉਣ ਵਾਲਿਆਂ ਨੂੰ ਕਾਨੂੰਨੀ ਨੌਟਿਸ ਭੇਜ ਕੇ ਧਮਕੀ ਦਿੱਤੀ ਹੈ ਕਿ ਇਸ ਫਿਲਮ ਵਿੱਚ ਸੰਜੇ ਦਾ ਕਿਰਦਾਰ ਨਿਭਾਉਣ ਵਾਲੇ ਰਣਬੀਰ ਕਪੂਰ ਨੂੰ ਅਬੂ ਸਲੇਮ ਤੋਂ ਹਥਿਆਰ ਮੰਗਵਾਉਂਦੇ ਅਤੇ ਅਬੂ ਸਲੇਮ ਵੱਲੋਂ ਉਸ ਨੂੰ ਆਪਣੇ ਘਰ ਵਿੱਚ ਸ਼ੁਪਾਉਂਦੇ ਦਿਖਾਇਆ ਗਇਆ ਹੈ ਜੋ ਕਿ ਦਰਸ਼ਕਾਂ ਤੱਕ ਉਸ ਬਾਰੇ ਗਲਤ ਜਾਣਕਾਰੀ ਪਹੁੰਚਾਈ ਗਈ ਹੈ। ਇਸ ਲਈ ਫਿਲਮ ਬਣਾਉਣ ਵਾਲੇ ਉਸ (ਅਬੂ ਸਲੇਮ) ਕੋਲੋਂ ਪੰਦਰਾਂ ਦਿਨ ਦੇ ਅੰਦਰ ਅੰਦਰ ਮਾਫੀ ਮੰਗਣ ਨਈਂ ਤਾਂ ਉਹ ਉਨ੍ਹਾਂ ਦੇ ਖਿਲਾਫ ਮਾਨ ਹਾਨੀ ਦਾ ਕੇਸ ਕਰੇਗਾ ।
ਇਥੇ ਦੱਸਣ ਯੋਗ ਹੈ ਕਿ ਸੰਜੂ ਫਿਲਮ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਨਿੱਜੀ ਜਿੰਦਗੀ ਤੇ ਬਣਾਈ ਗਈ ਹੈ ਜਿਸ ਵਿੱਚ ਉਸਦੇ ਰਿਸ਼ਤੇ ਅੰਡਰਵਰਲਡ ਨਾਲ ਵੀ ਦਿਖਾਏ ਗਏ ਹਨ ਇਸੇ ਲਈ ਇਹ ਫਿਲਮ ਵਿਵਾਦਾਂ ਦੇ ਘੇਰੇ ਵਿੱਚ ਹੈ । ਅੰਡਰਵਰਲਡ ਡੌਨ ਅਬੂ ਸਲੇਮ ਨੇ ਫਿਲਮ ਵਿੱਚ ਦਿਖਾਏ ਗਏ ਦਿ੍ਸ਼ਾਂ ਤੇ ਇਤਰਾਜ ਕਰਦਿਆਂ ਦਾਵਾ ਕਿਤਾ ਹੈ ਕਿ ਉਹ ਅਸਲ ਜਿੰਦਗੀ ਵਿੱਚ ਸੰਜੇ ਦੱਤ ਨੂੰ ਕਦੇ ਵੀ ਨਹੀਂ ਮਿੱਲਿਆ ਤੇ ਫਿਲਮ ਵਿੱਚ ਦਿਖਾਏ ਗਏ ਸੀਨ ਬਕਵਾਸ ਹਨ।

Facebook Comments
Facebook Comment