• 8:47 am
Go Back

ਮੋਹਾਲੀ: ਮੋਹਾਲੀ ਦੇ ਮਟੌਰ ਥਾਣੇ ‘ਚ ਕਿੰਨਰਾਂ ਨੇ ਮੰਗਲਵਾਰ ਨੂੰ ਹੰਗਾਮਾ ਕੀਤਾ। ਥਾਣੇ ‘ਚ ਪ੍ਰਦਰਸ਼ਨ ਕਰਨ ਤੋਂ ਬਾਅਦ ਕਿੰਨਰਾਂ ਵੱਲੋਂ ਥਾਣੇ ਦੇ ਬਾਹਰ ਰੋਡ ਨੂੰ ਜਾਮ ਕੀਤਾ ਗਿਆ। ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ‘ਚ ਇਹ ਕਿਹਾ ਗਿਆ ਸੀ ਕਿ ਏਅਰਪੋਰਟ ਰੋਡ ‘ਤੇ ਕਿੰਨਰਾਂ ਵੱਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਜਾਂਚ ਲਈ ਕਿੰਨਰਾਂ ਨੂੰ ਪੁਲਿਸ ਸਟੇਸ਼ਨ ਸੱਦਿਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਮਟੌਰ ਥਾਣੇ ਅਤੇ ਥਾਣੇ ਦੇ ਬਾਹਰ ਰੋਡ ਜਾਮ ਕਰ ਕੇ ਅਤੇ ਆਪਣੇ ਕੱਪੜੇ ਲਾਹ ਕੇ ਪ੍ਰਦਰਸ਼ਨ ਕੀਤਾ। ਉੱਥੇ ਹੀ ਦੂਜੇ ਪਾਸੇ ਪੰਜਾਬ ਪੁਲਿਸ ਇਨ ਕਿੰਨਰਾਂ ਦੇ ਸਾਹਮਣੇ ਬਿਲਕੁਲ ਲਾਚਾਰ ਵਿਖਾਈ ਦਿੱਤੀ। ਥਾਣੇ ‘ਚ ਪਹੁੰਚੀ ਕਿੰਨਰ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ਤੋਂ ਵਾਪਸ ਆ ਰਹੀ ਅਤੇ ਰਸਤੇ ‘ਚ ਉਸ ਨੂੰ ਚਾਰ ਨੌਜਵਾਨਾਂ ਵੱਲੋਂ ਘੇਰਿਆ ਗਿਆ ਅਤੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦਾ ਇਤਰਾਜ਼ ਕਰਨ ਤੇ ਉੱਥੇ ਮੌਜੂਦ ਲੋਕਾਂ ਵਿੱਚੋਂ ਕਿੱਸੇ ਨੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਕੇਸ ਦੀ ਤਫ਼ਤੀਸ਼ ਜਾਰੀ ਹੈ ਅਤੇ ਇਸ ਕੇਸ ‘ਚ ਉਹ ਸਾਈਬਰ ਸੈੱਲ ਦੀ ਵੀ ਮਦਦ ਲੈਣਗੇ।

Facebook Comments
Facebook Comment