• 8:31 am
Go Back

ਅਮਰੀਕਾ:ਅਮਰੀਕੀ ਸ਼ੇਅਰ ਬਾਜ਼ਾਰ ਲੰਮੇ ਸਮੇਂ ਤੋਂ ਮਾੜੇ ਹਾਲਤਾਂ ਦਾ ਸਾਹਮਣਾ ਕਰ ਰਿਹਾ ਹੈ ਤੇ ਨਿਵੇਸ਼ਕਾਂ ਨੂੰ ਕਾਫ਼ੀ ਘਾਟਾ ਵੀ ਸਹਿਣਾ ਪਿਆ । ਪਰ ਹੁਣ ਕੁੱਝ ਦਿਨਾਂ ਤੋਂ ਸ਼ੇਅਰ ਬਾਜ਼ਾਰ ਵਿੱਚ ਆਈ ਤੇਜ਼ੀ ਨੇ ਨਿਵੇਸ਼ਕਾਂ ਨੂੰ ਨਵੀਂ ਉਮੀਦ ਵਿਖਾਈ ਹੈ। ਸੋਮਵਾਰ ਸਵੇਰੇ ਹੀ ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਅੰਕੜਿਆਂ ‘ਚ ਡਾਓ ਜੋਨਸ ਇੰਡਸਟ੍ਰੀਅਲ ਵਿੱਚ ਤਕਰੀਬਨ 400 ਤੋਂ ਜ਼ਿਆਦਾ ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਹੈ। ਮਾਰਕੀਟ ਵਿੱਚ ਆਈ ਇਹ ਤੇਜ਼ੀ ਸਿਰਫ਼ ਅਮਰੀਕਾ ਹੀ ਨਹੀਂ ਸਗੋਂ ਭਾਰਤੀ ਬਾਜ਼ਾਰ ਲਈ ਵੀ ਚੰਗੀ ਖ਼ਬਰ ਹੋ ਸਕਦੀ ਹੈ । ਜੇਕਰ ਪਿਛਲੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਪਿਛਲੇ ਹਫ਼ਤੇ ਡਾਓ ਜੋਂਸ ਇੰਡਸਟ੍ਰੀਅਲ ਦੇ ਸ਼ੇਅਰ ਅੰਦਰ ਦੋ ਵਾਰ 1000 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਆਈ ਸੀ ਤੇ ਇਸ ਨਾਲ ਦੁਨੀਆ ਪੱਧਰ ਦੇ ਬਾਜ਼ਾਰਾਂ ਵਿੱਚ ਗਿਰਾਵਟ ਆਉਣ ਨਾਲ ਨਿਵੇਸ਼ਕਾਂ ਨੂੰ ਇੱਕ ਵੱਡੀ ਚਿੰਤਾ ਛਿੜ ਗਈ ਸੀ। ਹੁਣ ਸੋਮਵਾਰ ਨੂੰ ਬਾਜ਼ਾਰ ਵਿੱਚ ਮੁੜ ਜੋ ਤੇਜ਼ੀ ਆਈ ਹੈ ਉਸ ਨੇ ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਲਈ ਚੰਗਾ ਸੰਕੇਤ ਦਿੱਤਾ ਹੈ।

Facebook Comments
Facebook Comment