• 6:14 am
Go Back

ਨਿਊਯਾਰਕ- ਅਮਰੀਕਾ ਵਿੱਚ ਸਾਲ ਵਿਚ 2 ਵਾਰ ਸਮੇਂ ਵਿੱਚ ਤਬਦੀਲੀ ਲਿਆਈ ਜਾਂਦੀ ਹੈ। ਪਹਿਲਾਂ ਮਾਰਚ ਦੇ ਦੂਸਰੇ ਐਤਵਾਰ ਨੂੰ ਅਤੇ ਦੂਸਰੀ ਵਾਰ ਨਵੰਬਰ ਦੇ ਪਹਿਲੇ ਐਤਵਾਰ ਨੂੰ ਇੱਥੇ ਇੱਕ ਘੰਟੇ ਦੇ ਸਮੇਂ ਦੀ ਤਬਦੀਲੀ ਹੁੰਦੀ ਹੈ, ਯਾਨੀ ਕਿ ਘੜੀ ਦੀਆਂ ਸੂਈਆਂ ਮਾਰਚ ਦੇ ਦੂਜੇ ਐਤਵਾਰ ਨੂੰ ਅੱਗੇ ਕਰਨੀਆਂ ਪੈਂਦੀਆਂ ਹਨ, ਜਦਕਿ ਨਵੰਬਰ ਦੇ ਪਹਿਲੇ ਐਤਵਾਰ ਨੂੰ ਇਹ ਇੱਕ ਘੰਟਾ ਪਿੱਛੇ ਕਰਨੀਆਂ ਪੈਂਦੀਆਂ ਹਨ। ਇਸ ਵਾਰੀ ਸਮੇਂ ਦੀ ਤਬਦੀਲੀ 11 ਮਾਰਚ ਨੂੰ ਹੋਵੇਗੀ। ਉਸ ਦਿਨ ਸਮੂਹ ਅਮਰੀਕਾ ਨਿਵਾਸੀਆਂ ਨੂੰ ਆਪਣੀਆਂ ਘੜੀਆਂ ਦੀਆਂ ਸੂਈਆਂ ਇੱਕ ਘੰਟਾ ਅੱਗੇ ਕਰਨੀਆਂ ਪੈਣਗੀਆਂ। ਜਿਵੇਂ ਜੇ ਤੁਹਾਡੀ ਘੜੀ ਵਿਚ ਤੜਕੇ ਸਵੇਰ ਦੇ 4 ਵਜੇ ਹੋਏ ਹਨ, ਤਾਂ ਉਸ ਨੂੰ 1 ਘੰਟੇ ਦਾ ਸਮਾਂ ਅੱਗੇ ਕਰ ਕੇ 5 ਵਜੇ ਸੈੱਟ ਕਰਨਾ ਪਵੇਗਾ। ਉਂਝ ਇਸ ਤਰ੍ਹਾਂ ਸਮਾਂ ਇੱਕ ਘੰਟੇ ਦਾ ਸਮਾਂ ਅੱਗੇ ਕਰਨਾ ਅਤੇ ਇਸ ਮੁਤਾਬਿਕ ਕੰਮ ਕਰਨਾ ਇਨ੍ਹਾਂ ਲੋਕਾਂ ਨੂੰ ਸ਼ੁਰੂ ਵਿਚ ਮੁਸ਼ਕਲ ਲੱਗਦਾ ਹੈ ਪਰ ਹੌਲੀ-ਹੌਲੀ ਉਨ੍ਹਾਂ ਨੂੰ ਇਸ ਦੀ ਆਦਤ ਪੈ ਜਾਂਦੀ ਹੈ। ਜਿਸ ਦਿਨ ਸਮਾਂ ਅੱਗੇ ਕਰਨਾ ਪੈਂਦਾ ਹੈ, ਉਹ ਦਿਨ ਹਰੇਕ ਲਈ ਰੋਚਕ ਬਣ ਜਾਂਦਾ ਹੈ| ਹੁਣ ਇੱਕ ਵਾਰ ਫਿਰ 11 ਮਾਰਚ ਨੂੰ ਸਾਰੇ ਅਮਰੀਕੀ ਆਪਣਾ ਸਮਾਂ ਆਪ ਬਦਲਣਗੇ।

Facebook Comments
Facebook Comment