• 8:04 pm
Go Back

ਵਾਸਿੰਗਟਨ : ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਦੁਨੀਆਂ ਭਰ ਦੇ ਦੇਸ਼ਾਂ ਨੇ ਪਾਕਿਸਤਾਨ ਖਿਲਾਫ ਸਖਤ ਰਵੱਈਆ ਅਪਣਾਇਆ ਹੈ ਉੱਥੇ ਅਮਰੀਕਾ ਵੱਲੋਂ ਸਾਰਿਆਂ ਤੋਂ ਚਾਰ ਕਦਮ ਅੱਗੇ ਜਾਂਦਿਆਂ ਪਾਕਿਸਤਾਨ ਨੂੰ ਲਗਾਤਾਰ ਝਟਕੇ ਤੇ ਝਟਕੇ ਦਿੱਤੇ ਜਾ ਰਹੇ ਹਨ। ਇਸ ਹਮਲੇ ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨੀਆਂ ਦੀ ਵੀਜ਼ਾ ਮਿਆਦ 4 ਸਾਲ ਘਟਾ ਦਿੱਤੀ ਹੈ ਜਿੱਥੇ ਪਹਿਲਾਂ ਪਾਕਿਸਤਾਨੀ ਨਾਗਰਿਕਾਂ ਨੂੰ 5 ਸਾਲ ਦਾ ਵੀਜ਼ਾ ਮਿਲਦਾ ਸੀ ਉੱਥੇ ਹੁਣ ਘਟਾ ਕੇ 12 ਮਹੀਨੇ ਕਰ ਦਿੱਤਾ ਹੈ। ਇੱਕ ਖ਼ਬਰੀ ਚੈਨਲ ਨੇ ਇਹ ਜਾਣਕਾਰੀ ਅਮਰੀਕੀ ਦੂਤਘਰ ਦੇ ਹਵਾਲੇ ਨਾਲ ਦਿੱਤੀ ਹੈ।

ਦੱਸ ਦਈਏ ਕਿ ਇਹ ਹੁਕਮ ਅਮਰੀਕਾ ਨੇ ਸਿਰਫ ਆਮ ਪਾਕਿਸਤਾਨੀ ਨਾਗਰਿਕਾਂ ‘ਤੇ ਹੀ ਲਾਗੂ ਨਹੀਂ ਕੀਤਾ ਗਿਆ ਬਲਕਿ ਉੱਥੋਂ ਦੇ ਪੱਤਰਕਾਰਾਂ ਨੂੰ ਵੀ ਇਨ੍ਹਾਂ ਨਵੇਂ ਹੁਕਮਾਂ ਰਾਹੀਂ ਪ੍ਰੇਸ਼ਾਂਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਸਬੰਧੀ ਇੱਕ ਅੰਗਰੇਜ਼ੀ ਅਖ਼ਬਾਰ ਨੇ ਖ਼ਬਰ ਦਿੱਤੀ ਹੈ ਕਿ ਇਹ ਜਾਣਕਾਰੀ ਪਾਕਿਸਤਾਨ ‘ਚ ਮੌਜੂਦ ਇੱਕ ਅਮਰੀਕੀ ਰਾਜਦੂਤ ਨੇ ਉੱਥੋਂ ਦੀ ਸਰਕਾਰ ਨੂੰ ਵੀ ਦੇ ਦਿੱਤੀ ਹੈ। ਇੱਥੇ ਹੀ ਬੱਸ ਨਹੀਂ ਅਮਰੀਕਾ ਵੱਲੋਂ ਪਾਕਿਸਤਾਨੀਆਂ ਦੀ ਵੀਜ਼ਾ ਮਿਆਦ ਘਟਾਉਣ ਦੇ ਨਾਲ ਨਾਲ ਵੀਜ਼ਾ ਫੀਸ ‘ਚ ਵੀ ਵਾਧਾ ਕਰ ਦਿੱਤਾ ਹੈ। ਹੁਣ ਜਦੋਂ ਕੋਈ ਵੀ ਪਾਕਿਸਤਾਨੀ ਨਾਗਰਿਕ ਅਮਰੀਕਾ ਲਈ ਵੀਜ਼ਾ ਅਪਲਾਈ ਕਰਦਾ ਹੈ ਤਾਂ ਉਸ ਨੂੰ ਜਿੰਨੀ ਫੀਸ ਪਹਿਲਾਂ ਦੇਣੀ ਪੈਂਦੀ ਸੀ ਉਸ ‘ਚ 32 ਤੋਂ 38 ਡਾਲਰ ਤੱਕ ਵੱਧ ਦੇਣੇ ਪੈਣਗੇ। ਇਸ ਦੇ ਨਾਲ ਹੀ ਨਵੇਂ ਹੁਕਮਾਂ ਮੁਤਾਬਿਕ ਕਿਸੇ ਵੀ ਪਾਕਿਸਤਾਨੀ ਨਾਗਰਿਕ ਨੂੰ 1 ਸਾਲ ਤੋਂ ਵਧੇਰੇ ਸਮੇਂ ਦਾ ਵੀਜ਼ਾ ਨਹੀਂ ਦਿੱਤਾ ਜਾਵੇਗਾ। ਖ਼ਬਰ ਹੈ ਕਿ ਜੇਕਰ ਉਹ 1 ਸਾਲ ਤੋਂ ਵਧੇਰੇ ਸਮਾਂ ਅਮਰੀਕਾ ‘ਚ ਗੁਜ਼ਾਰਨਾਂ ਚਾਹੁੰਦਾ ਹੈ ਤਾਂ ਇਸ ਲਈ ਉਸ ਨੂੰ ਮੁੜ ਪਾਕਿਸਤਾਨ ਵਾਪਸ ਜਾ ਕੇ ਆਪਣਾ ਵੀਜ਼ਾ ਨਵਿਆਉਣਾ  ਪਵੇਗਾ। ਹੁਣ ਜੇਕਰ ਪਿਛਲੇ ਅੰਕੜਿਆਂ ‘ਤੇ ਝਾਤ ਮਾਰੀਏ ਤਾਂ ਸਾਲ 2018 ਦੌਰਾਨ ਕਰੀਬ 38 ਹਜ਼ਾਰ ਪਾਕਿ ਨਾਗਰਿਕਾਂ ਨੂੰ ਅਮਰੀਕਾ ਨੇ ਆਪਣੇ ਦੇਸ਼ ਦਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

 

Facebook Comments
Facebook Comment