• 10:31 am
Go Back

ਬੀਜਿੰਗ : ਖ਼ਬਰ ਹੈ ਕਿ ਬੀਤੇ ਦਿਨੀਂ ਚੀਨ ਨੇ ਅਮਰੀਕਾ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 200 ਅਰਬ ਡਾਲਰ ਦੇ ਸਮਾਨ ‘ਤੇ ਆਯਾਤ ਕਰ ਵਧਾਉਂਦੇ ਹਨ ਤਾਂ ਉਹ ਵੀ ਜਵਾਬੀ ਕਾਰਵਾਈ ਕਰ ਸਕਦਾ ਹੈ। ਜਾਣਕਾਰੀ ਮੁਤਾਬਕ ਦੁਨੀਆਂ ਦੀਆਂ ਦੋ ਪ੍ਰਮੁੱਖ ਅਰਥ ਵਿਵਸਥਾਵਾਂ ਦੇ ਵਪਾਰਿਕ ਰਿਸ਼ਤੇ ‘ਚ ਤਨਾਅ ਖਤਮ ਕਰਨ ਲਈ ਹੋਣ ਵਾਲੀ 11ਵੀਂ ਵਾਰ ਦੀ ਅਹਿਮ ਮੀਟਿੰਗ ਤੋਂ ਪਹਿਲਾਂ ਇਹ ਗੱਲ ਸਾਹਮਣੇ ਆਈ ਹੈ।

ਦੱਸ ਦਈਏ ਕਿ ਚੀਨ ਦੇ ਉਪ ਪ੍ਰਧਾਨ ਮੰਤਰੀ ਲਿਊ ਹੇ, ਅਮਰੀਕਾ ਦੇ ਵਪਾਰਕ ਪ੍ਰਤੀਨਿਧ ਰਾਬਰਟ ਲਾਈਟਜ਼ਰ ਅਤੇ ਅਮਰੀਕਾ ਦੇ ਵਿੱਤ ਮੰਤਰੀ ਸਟੀਵ ਮੇਨੁਚਿਨ ਦੇ ਵਿਚਕਾਰ ਵਾਸ਼ਿੰਗਟਨ ‘ਚ 9-10 ਮਈ ਨੂੰ ਗੱਲਬਾਤ ਦਾ ਪ੍ਰੋਗਰਾਮ ਸੀ। ਪਰ ਇਸ ਗੱਲਬਾਤ ਤੋਂ ਪਹਿਲਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ, ਕਿ ਉਹ ਚੀਨ ਤੋਂ 200 ਅਰਬ ਡਾਲਰ ਮੁੱਲ ਦੇ ਉਤਪਾਦਾਂ ‘ਤੇ ਟੈਕਸ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰ ਦੇਣਗੇ।

ਕਿਹਾ ਜਾ ਰਿਹਾ ਹੈ ਕਿ ਵਪਾਰ ਯੁੱਧ ਨੂੰ ਰੋਕਣ, ਇਸ ਗੱਲਬਾਤ ਨੂੰ ਪੂਰੀ ਕਰਨ ‘ਤੇ ਚੀਨ ‘ਤੇ ਦਬਾਅ ਬਣਾਉਣ ਲਈ ਟਰੰਪ ਨੇ ਇਹ ਬਿਆਨ ਦਿੱਤਾ ਹੈ। ਚੀਨ ਦੇ ਵਣਜ ਮੰਤਰਾਲਿਆ ਨੇ ਅਮਰੀਕਾ ਦੇ ਇਸ ਕਦਮ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਜਵਾਬੀ ਕਦਮ ਜਰੂਰ ਉਠਾਉਣਗੇ। ਮੰਤਰਾਲਿਆ ਨੇ ਕਿਹਾ ਕਿ,” ਚੀਨ ਅਮਰੀਕਾ ਦੇ ਇਸ ਕਦਮ ‘ਤੇ ਗਹਿਰਾ ਦੁੱਖ ਪ੍ਰਗਟ ਕਰਦਾ ਹੈ ਅਤੇ ਅਮਰੀਕਾ ਨੇ ਟੈਕਸ ਸਬੰਧੀ ਕਦਮ ਉਠਾਉਣ ਤੋਂ ਬਾਅਦ ਉਹ ਜਵਾਬੀ ਕਾਰਵਾਈ ਜਰੂਰ ਕਰੇਗਾ।”

Facebook Comments
Facebook Comment