• 6:49 am
Go Back

ਤੇਹਰਾਨ: ਅਮਰੀਕਾ ਨੇ ਮੰਗਲਵਾਰ ਨੂੰ ਈਰਾਨ ਤੇ ਲਗਾਈ ਨਵੀਂ ਪਾਬੰਦੀ ਦੀ ਘੋਸ਼ਣਾ ਕੀਤੀ ਹੈ। ਅਮਰੀਕੀ ਬੈਨ ਵਿੱਚ ਈਰਾਨ ਦੇ ਦੋ ਬੈਂਕ ਮੇਲਾਤ, ਮੇਹਰ ਐਕਤਸਾਦ ਅਤੇ ਨਿਵੇਸ਼ ਇੰਜੀਨੀਅਰਿੰਗ ਕੰਪਨੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਪਾਬੰਦੀ ਦੇ ਤਹਿਤ ਬੈਂਕਾਂ ਅਤੇ ਕੰਪਨੀਆਂ ਦੇ ਕਾਰੋਬਾਰ ਕਰਨ ਤੇ ਰੋਕ ਲਾਈ ਗਈ ਹੈ। ਅਮਰੀਕਾ ਦੇ ਸੀਨੀਅਰ ਅਫਸਰਾਂ ਦਾ ਕਹਿਣਾ ਹੈ ਕਿ ਨਵੰਬਰ ਵਿੱਚ ਈਰਾਨ ਤੇ ਹੋਰ ਪਾਬੰਦੀ ਲਗਾਈ ਜਾ ਸਕਦੀ ਹੈ। ਸਤੰਬਰ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਡੋਨਾਲਡ ਟ੍ਰੰਪ ਦੁਆਰਾ ਲਗਾਈ ਗਈ ਪਾਬੰਦੀ ਨੂੰ ਇੱਕ ਤਰ੍ਹਾਂ ਨਾਲ ਆਤੰਕਵਾਦ ਅਤੇ ਆਰਥਿਕ ਯੁੱਧ ਕਰਾਰ ਦਿੱਤਾ ਸੀ।

ਅਮਰੀਕਾ ਨੇ ਈਰਾਨ ਨਾਲ 2015 ਵਿੱਚ ਕੀੇਤੇ ਗਏ ਪਰਮਾਣੂ ਸਮਝੌਤੇ ਨੂੰ ਇਨਕਾਰ ਕਰ ਦਿੱਤਾ, ਅਮਰੀਕਾ ਦਾ ਦੋਸ਼ ਹੈ ਕਿ ਈਰਾਨ ਨੇ ਉਸਨੂੰ ਧੋਖੇ ਵਿੱਚ ਰੱਖਕੇ ਪਰਮਾਣੂ ਹਥਿਆਰ ਬਣਾਉਣੇ ਜਾਰੀ ਰੱਖੇ ਹਨ। ਜਿਸਦੇ ਕਾਰਨ ਈਰਾਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ,ਜਿਹੜੀ ਕਿ 4 ਨਵੰਬਰ ਤੋਂ ਲਾਗੂ ਹੋਵੇਗੀ।4 ਨਵੰਬਰ ਦੇ ਬਾਦ ਜਿਹੜਾ ਵੀ ਦੇਸ਼ ਈਰਾਨ ਨਾਲ ਕਾਰੋਬਾਰ ਕਰੇਗਾ ਉਸਨੂੰ ਅਮਰੀਕਾ ਦੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ।ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੇ ਭਾਰਤ ਦੋਸਤ ਦੇ ਲਈ ਤੇਲ ਸਪਲਾਈ ਦਾ ਨਵਾਂ ਸਾਧਨ ਲੱਭਣ ਵਿੱਚ ਜੁਟਿਆ ਹੋਇਆ ਹੈ।ਅਮਰੀਕਾ ਦੇ ਮੁਤਾਬਿਕ ਉਹ ਨਹੀਂ ਚਾਹੁੰਦਾ ਕਿ ਉਸਦੇ ਇਸ ਕਦਮ ਕਰਕੇ ਭਾਰਤ ਦੀ ਅਰਥਵਿਵਸਥਾ ਤੇ ਕੋਈ ਅਸਰ ਪਵੇ।ਹਾਲਾਂਕਿ ਭਾਰਤ ਨੇ ਇਸ ਤੇ ਕੋਈ ਵੀ ਟਿਪੱਣੀ ਨਹੀਂ ਕੀਤੀ ਹੈ।ਭਾਰਤ ਅਤੇ ਅਮਰੀਕਾ ਦੇ ਵਿਸ਼ੇਸ਼ਕ ਇਸ ਮੁੱਦੇ ਤੇ ਚਰਚਾ ਕਰ ਰਹੇ ਹਨ, ਕਿਉਂਕਿ ਭਾਰਤ ਈਰਾਨ ਤੋਂ ਦੂਸਰਾ ਸਭ ਤੋਂ ਜਿ਼ਆਦਾ ਤੇਲ ਆਯਾਤ ਕਰਨ ਵਾਲਾ ਦੇਸ਼ ਹੈ।

Facebook Comments
Facebook Comment