• 12:27 pm
Go Back
U.S. advice citizens not to visit Kashmir

ਵਾਸ਼ਿੰਗਟਨ: ਭਾਰਤ-ਪਾਕਿਸਤਾਨ ਵਿਚ ਤਣਾਅ ਦੇ ਚਲਦਿਆਂ ਅਮਰੀਕਾ ਨੇ ਅੱਤਵਾਦੀ ਹਮਲਿਆਂ ਦੇ ਡਰ ਕਾਰਨ ਆਪਣੇ ਨਾਗਰਿਕਾਂ ਨੂੰ ਜੰਮੂ-ਕਸ਼ਮੀਰ ਨਾ ਜਾਣ ਦੀ ਸਲਾਹ ਜਾਰੀ ਕੀਤੀ ਹੈ। ਵਾਈਟ ਹਾਊਸ ਦੇ ਬਿਊਰੋ ਪ੍ਰਮੁੱਖ ਸਟੀਵ ਹਰਮਨ ਨੇ ਇਕ ਟਵੀਟ ਕਰਦੇ ਹੋਏ ਕਿਹਾ ਕਿ ਜੰਮੂ ਕਸ਼ਮੀਰ ਵਿਚ ਅੱਤਵਾਦੀ ਹਮਲਿਆਂ ਦੇ ਵਧਦੇ ਡਰ ਨੂੰ ਲੈ ਕੇ ‘ਲੇਵਲ ਟੂ’ ਯਾਤਰਾ ਚੇਤਾਵਨੀ ਜਾਰੀ ਕੀਤੀ ਗਈ ਹੈ।

ਸਟੀਵ ਨੇ ਟਵੀਟ ਕੀਤਾ ਕਿ ਅੱਤਵਾਦ ਦੇ ਖਤਰੇ ਅਤੇ ਨਾਗਰਿਕਾਂ ਵਿਚ ਉਪਜੇ ਤਣਾਅ ਅਤੇ ਹਥਿਆਰਬੰਦ ਸੰਘਰਸ਼ ਦੇ ਡਰ ਦੇ ਮੱਦੇਨਜ਼ਰ ਪਾਕਿਸਤਾਨ ਨਾਲ ਲਗਦੀ ਉਸਦੀ ਸੀਮਾ ਤੋਂ 10 ਕਿਲੋਮੀਟਰ ਦੇ ਅੰਦਰ ਜਾਣ ਲਈ ਅਮਰੀਕੀ ਨਾਗਰਿਕਾਂ ਨੂੰ ਮਨ੍ਹਾਂ ਕੀਤਾ ਗਿਆ ਹੈ।
U.S. advice citizens not to visit Kashmir
ਸਲਾਹ ਵਿਚ ਕਿਹਾ ਗਿਆ ਕਿ ਅੱਤਵਾਦ ਸੈਰ ਸਪਾਟਾ ਥਾਵਾਂ, ਬੱਸ ਅੱਡੇ, ਰੇਲਵੇ ਸਟੇਸ਼ਨਾਂ, ਬਾਜ਼ਾਰ, ਸ਼ਾਂਪਿੰਗ ਮਾਲ ਅਤੇ ਸਰਕਾਰੀ ਦਫ਼ਤਰਾਂ ਨੂੰ ਨਿਸ਼ਾਨਾ ਬਣਾਕੇ ਹਮਲਾ ਕਰ ਸਕਦੇ ਹਨ। ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ ਨੂੰ ਸੀਆਰਪੀਐਫ ਦੇ ਕਫਲੇ ਉਤੇ ਇਕ ਅਤਮਘਾਤੀ ਹਮਲੇ ਵਿਚ 40 ਤੋਂ ਜ਼ਿਆਦਾ ਜਵਾਨ ਸ਼ਹੀਦ ਹੋ ਗਏ ਹਨ ਅਤੇ ਪਾਕਿਸਤਾਨ ਸਥਿਤ ਜੈਸ਼ ਏ ਮੁਹੰਮਦ ਸੰਗਠਨ ਨੇ ਉਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

ਪਾਕਿਸਤਾਨ ਅਤੇ ਭਾਰਤ ਵਿਚ ਪੈਦਾ ਹੋਏ ਤਣਾਅ ਕਾਰਨ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਇਹ ਚੇਤਾਵਨੀ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਬਾਅਦ ਭਾਰਤ ਨੇ 26 ਫਰਵਰੀ ਨੂੰ ਸੀਮਾ ਉਤੇ ਅੱਤਵਾਦੀ ਗਰੁੱਪਾਂ ਦੇ ਟਿਕਾਣਿਆਂ ਉਤੇ ਹਵਾਈ ਕਾਰਵਾਈ ਕੀਤੀ ਸੀ ਜਿਸਦੇ ਬਾਅਦ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਨੌਸ਼ੇਰਾ ਸੈਕਟਰ ਵਿਚ ਆਪਣੀ ਲੜਾਕੂ ਜਹਾਜ਼ ਐਫ 16 ਦੀ ਵਰਤੋਂ ਕਰਦੇ ਹੋਏ ਹਮਲੇ ਦੀ ਕੋਸ਼ਿਸ਼ ਕੀਤੀ ਸੀ।
U.S. advice citizens not to visit Kashmir
ਭਾਰਤੀ ਵਿੰਗ ਕਮਾਂਡਰ ਅਭਿਨੰਦਨ ਨੇ ਵੀ ਆਪਣੇ ਮਿਗ 21 ਜਹਾਜ਼ ਨਾਲ ਪਾਕਿਸਤਾਨ ਦੇ ਜਹਾਜ਼ ਵਿਚ ਮਾਰ ਸੁੱਟਿਆ ਸੀ। ਉਸਦੇ ਜਹਾਜ਼ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।ਹਾਲਕਿ ਉਹ ਪੈਰਾਸ਼ੂਟ ਨਾਲ ਕੁਦਨ ਵਿਚ ਸਫਲ ਰਹੇ ਸਨ ਪਰ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਪਹੁੰਚ ਗਏ ਸਨ ਜਿੱਥੇ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਅੰਤਰਰਾਸ਼ਟਰੀ ਦਬਾਅ ਕਾਰਨ ਪਾਕਿਸਤਾਨ ਨੂੰ 60 ਘੰਟਿਆਂ ਦੇ ਅੰਦਰ ਵਿੰਗ ਕਮਾਂਡਰ ਨੂੰ ਰਿਹਾਅ ਕਰਨਾ ਪਿਆ ਸੀ। ਇਸ ਤੋਂ ਬਾਅਦ ਦੋਵੇਂ ਦੇਸ਼ਾਂ ਦੀਆਂ ਫੌਜਾਂ ਸੀਮਾਂ ਉਤੇ ਜ਼ਿਆਦਾ ਚੌਕਸੀ ਵਰਤ ਰਹੀਆਂ ਹਨ।

Facebook Comments
Facebook Comment