• 3:33 pm
Go Back
america census 2020 citizenship question

ਵਾਸ਼ਿੰਗਟਨ: ਅਮਰੀਕਾ ‘ਚ ਸਾਲ 2020 ਦੀ ਹੋਣ ਵਾਲੀ ਜਨਗਣਨਾ ਹੋਣ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਫੈਸਲਾ ਲੈਂਦਿਆਂ ਕਿਹਾ ਕਿ ਟਰੰਪ ਦੀ ਵਿਵਾਦਤ ਨਾਗਰਿਕਤਾ ਨੂੰ ਜਨਗਣਨਾ ‘ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬੀਤੇ ਹਫਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਟਰੰਪ ਪ੍ਰਸ਼ਾਸਨ ਵੱਲੋਂ 2020 ਦੀ ਜਨਗਣਨਾ ‘ਚ ਨਾਗਰਿਕਤਾ ਸਬੰਧੀ ਪ੍ਰਸ਼ਨ ਜੋੜ੍ਹਨ ਦਾ ਲੋੜੀਂਦਾ ਕਾਰਨ ਨਹੀਂ ਦਿੱਤਾ ਤੇ ਨਾਗਰਿਕਤਾ ਦੇ ਸਵਾਲ ਨੂੰ ਜਨਗਣਨਾ ‘ਚ ਸ਼ਾਮਲ ਕਰਨ ‘ਤੇ ਰੋਕ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਹੁਣ ਟਰੰਪ ਨੂੰ ਇਸ ਫੈਸਲੇ ਅੱਗੇ ਝੁਕਣਾ ਪਿਆ ਹੈ।
america census 2020 citizenship question
ਇਕ ਸਮਾਚਾਰ ਏਜੰਸੀ ਨੇ ਨਿਆਂਮੂਰਤੀ ਕੇਟ ਬੇਲੇ ਦੇ ਵਿਭਾਗ ਦੇ ਹਵਾਲੇ ਤੋਂ ਕਿਹਾ, ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ 2020 ਦੀ ਜਨਗਣਨਾ ਪ੍ਰਸ਼ਨਾਵਲੀ ਨੂੰ ਬਿਨਾਂ ਨਾਗਰਿਕਤਾ ਸਬੰਧੀ ਪ੍ਰਸ਼ਨਾਂ ਦੇ ਛਾਪੇ ਜਾਣ ਦਾ ਫੈਸਲਾ ਲਿਆ ਗਿਆ ਹੈ ਅਤੇ ਹੁਣ ਇਨ੍ਹਾਂ ਨੂੰ ਛਾਪਣ ਦਾ ਨਿਰਦੇਸ਼ ਦੇ ਦਿੱਤਾ ਗਿਆ ਹੈ।
america census 2020 citizenship question
ਓਬਾਮਾ ਦੇ ਸਾਬਕਾ ਵ੍ਹਾਈਟ ਹਾਊਸ ਦੇ ਵਕੀਲ ਡੈਨੀਅਲ ਜੈਕਬਸਨ ਨੇ ਟਵਿੱਟਰ ‘ਤੇ ਈ-ਮੇਲ ਦਾ ਇਕ ਸਕ੍ਰੀਨਸ਼ਾਟ ਸ਼ੇਅਰ ਕੀਤਾ। ਅਮਰੀਕਾ ਨਿਆਂ ਵਿਭਾਗ ਦੇ ਬੁਲਾਰੇ ਕੇਲੀ ਲਾਕੋ ਨੇ ਵੀ ਪੁਸ਼ਟੀ ਕੀਤੀ ਕਿ ਇਹ ਸਵਾਲ ਜਨਗਣਨਾ ਪ੍ਰਸ਼ਨਾਵਲੀ ਵਿਚ ਦਿਖਾਈ ਨਹੀਂ ਦੇਵੇਗਾ।

Facebook Comments
Facebook Comment