• 11:13 am
Go Back
ਵਾਸ਼ਿੰਗਟਨ- ਅਮਰੀਕਾ ਦੀ ਸੰਸਦ ਵਿਚ ਪੁੱਜਣ ਦੀ ਦੌੜ ਵਿਚ ਭਾਰਤੀ ਮੂਲ ਦੀ ਅਰੁਣਾ ਮਿਲਰ ਵੀ ਸ਼ਾਮਿਲ ਹੋ ਗਈ ਹੈ। ਉਨ੍ਹਾਂ ਨੇ ਮੈਰੀਲੈਂਡ ਸੂਬੇ ਦੀ ਇਕ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਹੈਦਰਾਬਾਦ ਵਿਚ ਜਨਮੀ ਅਰੁਣਾ ਇਸ ਸਮੇਂ ਮੈਰੀਲੈਂਡ ਹਾਊਸ ਆਫ ਡੈਲੀਗੇਟਸ ਦੀ ਮੈਂਬਰ ਹੈ। ਉਹ ਇਸ ਲਈ ਪਹਿਲੀ ਵਾਰ 2010 ਵਿਚ ਚੁਣੀ ਗਈ ਸੀ। ਕਾਂਗਰਸ (ਸੰਸਦ) ਦੇ ਮੌਜੂਦਾ ਮੈਂਬਰ ਡੈਮੋਯੇਟਿਕ ਜੋਹਨ ਡੇਲਾਨੇ ਨੇ ਸਾਲ 2020 ਵਿਚ ਡੈਮੋਯੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਪਾਉਣ ਲਈ ਪ੍ਰਾਇਮਰੀ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਹੈ। ਮੈਰੀਲੈਂਡ ਦੇ ਛੇਵੇਂ ਜ਼ਿਲ੍ਹੇ ਤੋਂ ਨਾਮਜ਼ਦਗੀ ਪੱਤਰ ਭਰਨ ਪਿੱਛੋਂ 53 ਸਾਲਾ ਅਰੁਣਾ ਨੇ ਕਿਹਾ ਕਿ ਮੈਨੂੰ ਪ੍ਰਵਾਸੀ ਦੇ ਤੌਰ ‘ਤੇ ਅਸਾਧਾਰਨ ਮੌਕੇ ਮਿਲੇ ਹਨ। ਮੈਂ ਇਸ ਲਈ ਧੰਨਵਾਦ ਕਰਨਾ ਚਾਹਾਂਗੀ ਅਤੇ ਸਾਨੂੰ ਆਪਣੇ ਹਰੇਕ ਨਾਗਰਿਕ ਲਈ ਇਸ ਦੇ ਦਰਵਾਜ਼ੇ ਖੁੱਲ੍ਹੇ ਰੱਖਣਾ ਨਿਸ਼ਚਿਤ ਕਰਨਾ ਚਾਹੀਦਾ ਹੈ। ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਉਨ੍ਹਾਂ ਦੀ ਮਾਂ ਹੇਮਾ ਕਤ੫ਗਡੂਡਾ ਵੀ ਨਾਲ ਸੀ। ਇਸ ਸੀਟ ਲਈ ਪ੍ਰਾਇਮਰੀ ਚੋਣ 26 ਜੂਨ ਨੂੰ ਹੋਵੇਗੀ। ਅਰੁਣਾ ਦੇ ਇਲਾਵਾ ਅਫ਼ਗ਼ਾਨ ਮੂਲ ਦੀ ਨਾਦੀਆ ਹਾਸ਼ਮੀ ਸਮੇਤ ਚਾਰ ਹੋਰ ਨੇ ਵੀ ਇਸ ਦੌੜ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਪੇਸ਼ੇ ਤੋਂ ਸਿਵਲ ਇੰਜੀਨੀਅਰ ਅਰੁਣਾ ਜਦੋਂ ਸੱਤ ਸਾਲ ਦੀ ਸੀ ਤਦ ਉਹ ਆਪਣੇ ਮਾਤਾ-ਪਿਤਾ ਨਾਲ ਅਮਰੀਕਾ ਵਿਚ ਆ ਕੇ ਵੱਸ ਗਈ ਸੀ।
Facebook Comments
Facebook Comment