Go Back

ਦਮਿਸ਼ਕ: ਐਤਵਾਰ ਨੂੰ ਸੀਰੀਆ ਦੇ ਪੂਰਬੀ ਡੇਰ ਅਲ-ਜੌਰ ਸੂਬੇ ‘ਚ ਫੌਜੀ ਟਿਕਾਣਿਆਂ ‘ਤੇ ਅਮਰੀਕਾ ਦੀ ਅਗਵਾਈ ‘ਚ ਹਵਾਈ ਹਮਲੇ ਕੀਤੇ ਗਏ। ਸਥਾਨਕ ਮੀਡੀਆ ਮੁਤਾਬਕ ਅਮਰੀਕਾ ਦੀ ਅਗਵਾਈ ‘ਚ ਗਠਜੋੜ ਹਮਲਿਆਂ ‘ਚ ਡੇਰ-ਅਲ-ਜੌਰ ਸੂਬੇ ਦੇ ਹਿਰੀ ‘ਚ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਹਮਲਿਆਂ ‘ਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਇਸ ਗੱਲ ਦਾ ਖੁਲਾਸਾ ਅਜੇ ਨਹੀਂ ਹੋਇਆ ਹੈ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਅਮਰੀਕਾ ਦੀ ਅਗਵਾਈ ‘ਚ ਸੀਰੀਆ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਹੋਣ। ਬ੍ਰਿਟੇਨ ਦੇ ਮਨੁੱਖੀ ਅਧਿਕਾਰ ਸੰਗਠਨ ‘ਸੀਰੀਆ ਆਬਜਰਵੇਟਰੀ ਫਾਰ ਹਿਊਮਨ ਰਾਈਟਸ’ ਮੁਤਾਬਕ ਮਈ ‘ਚ ਅਮਰੀਕਾ ਦੀ ਅਗਵਾਈ ‘ਚ ਕੀਤੇ ਗਏ ਹਵਾਈ ਹਮਲਿਆਂ ‘ਚ ਸਰਕਾਰ ਦੇ ਸਮਰਥਨ ਵਾਲੇ 12 ਲੜਾਕਿਆਂ ਦੀ ਮੌਤ ਹੋਈ ਸੀ।

Facebook Comments
Facebook Comment