• 11:26 am
Go Back

ਵਾਸ਼ਿੰਗਟਨ : 33 ਸਾਲਾ ਕੌਲਿਨ ਓਬ੍ਰੈਡੀ ਅਮਰੀਕਾ ਦਾ ਇੱਕ ਜਾਂਬਾਜ਼ ਕਿਸੇ ਵੀ ਤਰ੍ਹਾਂ ਦੀ ਮਦਦ ਦੇ ਬਗ਼ੈਰ ਅੰਟਾਰਕਟਿਕਾ (ਧਰਤੀ ਦਾ ਦੱਖਣੀ ਧਰੁਵ) ਨੂੰ ਪਾਰ ਕਰਨ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ। ਉੱਤਰ ਤੋਂ ਦੱਖਣ ਤੱਕ ਬਰਫ਼ਾਨੀ ਚਾਦਰ ਨਾਲ ਢਕੇ ਇਸ ਮਹਾਂਦੀਪ ਦੀ 1,600 ਕਿਲੋਮੀਟਰ ਦੀ ਯਾਤਰਾ ਮੁਕੰਮਲ ਕਰਨ ਵਿੱਚ ਕੌਲਿਨ ਨੂੰ 54 ਦਿਨ ਲੱਗੇ। ਆਖ਼ਰੀ 77.5 ਮੀਲ ਦੀ ਯਾਤਰਾ 32 ਘੰਟਿਆਂ `ਚ ਮੁਕੰਮਲ ਕਰਨ ਤੋਂ ਬਾਅਦ ਓਬ੍ਰੈਡੀ ਨੇ ਇੰਸਟਾਗ੍ਰਾਮ `ਤੇ ਪਾਈ ਗਈ ਆਪਣੀ ਇੱਕ ਪੋਸਟ ਵਿੱਚ ਲਿਖਿਆ ਕਿ ਉਸਨੇ ਅੰਟਾਰਕਟਿਕਾ ਮਹਾਂਦੀਪ ਨੂੰ ਪਾਰ ਕਰਨ ਵਾਲੇ ਇਤਿਹਾਸ ਵਿੱਚ ਪਹਿਲਾ ਵਿਅਕਤੀ ਬਣਨ ਦਾ ਆਪਣਾ ਟੀਚਾ ਹਾਸਲ ਕਰ ਲਿਆ ਹੈ। ਕੌਲਿਨ ਨੇ ਇਸ ਵਿੱਚ ਇਹ ਵੀ ਲਿਖਿਆ ਕਿ ਆਖ਼ਰੀ 32 ਘੰਟੇ ਉਨ੍ਹਾਂ ਦੀ ਜਿ਼ੰਦਗੀ ਦੇ ਸਭ ਤੋਂ ਵੱਧ ਚੁਣੌਤੀ ਭਰੇ ਰਹੇ, ਪਰ ਇਸਦੇ ਨਾਲ ਹੀ ਇਹ ਪਲ ਇਸ ਯਾਤਰਾ ਦੇ ਸਭ ਤੋਂ ਵਧੀਆ ਪਲ ਵੀ ਸਿੱਧ ਹੋਏ।  ਓਬ੍ਰੈਡੀ ਅਤੇ ਇੰਗਲੈਂਡ ਦੇ ਫ਼ੌਜੀ ਕੈਪਟਨ ਲੁਈਸ ਰੱਡ (49) ਨੇ ਤਿੰਨ ਨਵੰਬਰ ਨੂੰ ਅੰਟਾਰਕਟਿਕਾ ਪਾਰ ਕਰਨ ਦੀ ਯਾਤਰਾ ਸ਼ੁਰੂ ਕੀਤੀ ਸੀ।

ਓਬ੍ਰੈਡੀ ਬੁੱਧਵਾਰ ਨੂੰ ਪ੍ਰਸ਼ਾਂਤ ਮਹਾਂਸਾਗਰ `ਤੇ ਰਾੱਸ ਆਈਸ ਸ਼ੈਲਫ਼ `ਤੇ ਪੁੱਜੇ। ਰੱਡ ਉਸ ਤੋਂ ਇੱਕ ਜਾਂ ਦੋ ਦਿਨ ਪਿੱਛੇ ਚੱਲ ਰਹੇ ਸਨ। ਸਾਲ 2016 `ਚ ਇੰਗਲੈਂਡ ਦੇ ਇੱਕ ਫ਼ੌਜੀ ਅਧਿਕਾਰੀ ਲੈਫ਼ਟੀਨੈਂਟ ਕਰਨਲ ਹੈਨਰੀ ਬੋਰਸਲੀ ਨੇ ਵੀ ਇੰਝ ਹੀ ਇਕੱਲਿਆਂ ਅੰਟਾਰਕਟਿਕਾ ਪਾਰ ਕਰਨ ਦਾ ਜਤਨ ਕੀਤਾ ਸੀ ਪਰ ਤਦ ਇਸ ਚੱਕਰ `ਚ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ।

Facebook Comments
Facebook Comment