• 23:04 PM
Go Back

ਓਹਾਇਓ / ਨਡਾਲਾ : ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਤੀ ‘ਚ ਇੱਕ ਵਿਅਕਤੀ ਨੇ ਜਸਪ੍ਰੀਤ ਸਿੰਘ ਉੱਪਲ ਨਾਂ ਦੇ ਪੰਜਾਬੀ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੈ। ਉਹ ਪੰਜਾਬ ਤੋਂ ਨਡਾਲਾ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਵਿਚਕਾਰ ਸੰਘਰਸ਼ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਸਬੰਧੀ ਨੌਜਵਾਨ ਦੇ ਜੀਜਾ ਜੰਗ ਬਹਾਦਰ ਸਿੰਘ ਸੋਢੀ ਵਾਸੀ ਪਸੀਏਵਾਲ ਨੇ ਦੱਸਿਆ ਕਿ ਘਟਨਾ ਸਮੇਂ ਰਾਤ ਕਰੀਬ 10.30 ਵਜੇ ਸਬੰਧਤ ਨੌਜਵਾਨ ਜਸਪ੍ਰੀਤ ਸਿੰਘ ਉੱਪਲ ਪੁੱਤਰ ਮੇਵਾ ਸਿੰਘ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ । ਉਸੇ ਸਮੇਂ ਇੱਕ ਕਾਲੇ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ। ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਤਕਰੀਬਨ 5 ਦਿਨਾਂ ਤੋਂ ਉਹ ਮੌਤ ਨਾਲ ਲੜ ਰਿਹਾ ਹੈ। ਉਕਤ ਨੌਜਵਾਨ ਕਰੀਬ 8 ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕੇ ਅਮਰੀਕਾ ਗਿਆ ਸੀ ਤੇ ਇਸ ਵੇਲੇ ਆਪਣੀ ਪਤਨੀ ਜਸਪ੍ਰੀਤ ਕੌਰ ਅਤੇ 2 ਲੜਕੇ ਤੇ 2 ਲੜਕੀਆਂ ਨਾਲ ਸਿਨਸਿਨਾਤੀ ਸ਼ਹਿਰ ‘ਚ ਰਹਿ ਰਿਹਾ ਸੀ। ਉਹ ਇੱਥੇ ਟਰਾਲਾ ਚਲਾਉਂਦਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਮੌਕੇ ‘ਤੇ ਪੁੱਜੀ ਹੈਮਿਲਟਨ ਪੁਲਸ ਨੇ ਬਰੋਡਰਿਕ ਮਲਿਕ ਜੋਨਸ ਰੋਬਿਟ ਨਾਂ ਦੇ ਦੋਸ਼ੀ ਕਾਲੇ ਵਿਅਕਤੀ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਮਾਮਲਾ ਦਰਜ ਕਰਕੇ ਜੇਲ ਭੇਜ ਦਿੱਤਾ। ਇਸ ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਰਿਹਾ ਜਾਂਚ ਜਾਰੀ ਹੈ।

Facebook Comments
Facebook Comment