• 5:05 pm
Go Back

ਅਮਰੀਕਾ ਅਤੇ ਕੈਨੇਡਾ ਦੇ ਦਰਮਿਆਨ ਆਪਸੀ ਵਪਾਰ ਨੂੰ ਲੈਕੇ ਕਾਫੀ ਖਿੱਚੋਤਾਣ ਚੱਲ ਰਹੀ ਹੈ। ਡੋਨਾਲਡ ਟਰੰਪ ਅਤੇ ਜਸਟਿਨ ਟਰੂਡੋ ਦਰਮਿਆਨ ਵਪਾਰ ਨੂੰ ਲੈਕੇ ਫੋਨ ਤੇ ਗੱਲਬਾਤ ਵੀ ਹੋਈ ਹੈ। ਜਿਸ ਦੌਰਾਨ ਦੋਨਾਂ ਦੇ ਦੇਸ਼ਾਂ ਨੇ ਵਪਾਰ ਸਬੰਧੀ ਹੋ ਰਹੇ ਮਤਭੇਦਾਂ ਨੂੰ ਖਤਮ ਕਰਨ ਲਈ ਇਕ ਦੂਜੇ ਨੂੰ ਸਲਾਹ ਵੀ ਦਿਤੀ ਹੈ। ਦੱਸ ਦਈਏ ਕਿ ਐਤਵਾਰ ਤੋਂ ਕੈਨੇਡਾ ਵੱਲੋਂ ਅਮਰੀਕਾ ਦੇ ਦਰਜਨਾਂ ਉਤਪਾਦਾਂ ਉੱਤੇ 13.3 ਬਿਲੀਅਨ ਡਾਲਰ ਦੇ ਟੈਰਿਫ ਲਾਏ ਜਾ ਰਹੇ ਹਨ। ਕੈਨੇਡਾ ਇਹ ਕਾਰਵਾਈ ਟਰੰਪ ਪ੍ਰਸ਼ਾਸਨ ਵੱਲੋਂ ਸਟੀਲ ਤੇ ਐਲੂਮੀਨੀਅਮ ਉੱਤੇ ਲਾਏ ਗਏ ਟੈਰਿਫਜ਼ ਦੇ ਸਬੰਧ ਵਿੱਚ ਬਦਲਾ ਲਊ ਕਾਰਵਾਈ ਤਹਿਤ ਕਰ ਰਿਹਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏੇ ਕਿ ਕੈਨੇਡਾ ਵੱਲੋਂ ਜਿਨ੍ਹਾਂ ਅਮਰੀਕੀ ਵਸਤਾਂ ਉੱਤੇ ਟੈਰਿਫ ਲਾਇਆ ਜਾ ਰਿਹਾ ਹੈ ਉਨ੍ਹਾਂ ਵਿੱਚ ਸਭ ਤੋਂ ਉੱਪਰ ਕੈਚਅੱਪ ਆਉਂਦੀ ਹੈ। ਓਟਵਾ ਵੱਲੋਂ ਜਿਨ੍ਹਾਂ ਵਸਤਾਂ ਉੱਤੇ ਟੈਰਿਫ ਲਾਏ ਜਾਣੇ ਹਨ ਉਨ੍ਹਾਂ ਦੀ ਫਾਈਨਲ ਸੂਚੀ ਸ਼ੁੱਕਰਵਾਰ ਨੂੰ ਜਾਰੀ ਕੀਤੀ ਜਾਵੇਗੀ। ਇਸ ਦੌਰਾਨ ਕੈਚਅੱਪ ਤੋਂ ਲੈ ਕੇ ਟੁਆਇਲਟ ਪੇਪਰ ਤੱਕ ਕਈ ਵਸਤਾਂ ਉੱਤੇ ਟੈਰਿਫ ਲਾਉਣ ਦੀ ਤਿਆਰੀ ਕੈਨੇਡਾ ਵੱਲੋਂ ਕਰ ਲਈ ਗਈ ਹੈ।

Facebook Comments
Facebook Comment