• 06:00 AM
Go Back

ਅਮਰੀਕਾ ਅਤੇ ਉੱਤਰ  ਕੋਰੀਆ ਵਿੱਚ ਪੈਦਾ ਹੋਏ ਆਪਸੀ ਵਿਵਾਦ ਨੂੰ ਵਿਚੋਲਗੀ ਰਾਹੀਂ ਹੱਲ ਕਰਵਾਉਣ ਦੀ ਕੋਸ਼ਿਸ਼ ਹੁਣ ਦੱਖਣੀ ਕੋਰੀਆ ਵੱਲੋਂ ਕੀਤੀ ਜਾ ਰਹੀ ਹੈ । ਦੱਖਣ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਇ-ਇਨ ਨੇ ਕਿਹਾ ਕਿ ਉਹ ਪ੍ਰਮਾਣੂ ਸੰਪਨ ਦੇਸ਼ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਮ ਦੇ ਨਾਲ ਬੈਠਕ ਕਰਨਾ ਚਾਹੁੰਦੇ ਹਨ। ਮੂਨ ਨੇ ਇਹ ਗੱਲ ਉਦੋਂ ਕਹੀ ਜਦੋਂ ਉੱਤਰ ਕੋਰੀਆ ਨੇ ਦੱਖਣੀ ਕੋਰੀਆ ‘ਚ ਹੋਣ ਵਾਲੇ ਓਲੰਪਿਕ ‘ਚ ਆਪਣੇ ਐਥਲੀਟਾਂ ਨੂੰ ਭੇਜਣ ਦਾ ਫੈਸਲਾ ਲਿਆ ਹੈ। ਅੰਤਰ-ਰਾਸ਼ਟਰੀ ਭਾਈਚਾਰੇ ਨੇ ਇਸ ਸਮਝੌਤੇ ਦਾ ਸਵਾਗਤ ਕੀਤਾ ਹੈ। ਇਸ ਤੋਂ ਪਹਿਲਾਂ ਅਮਰੀਕਾ ਵੱਲੋਂ ਵੀ ਦੱਖਣੀ ਕੋਰੀਆ ਅਤੇ ਚੀਨ ਨਾਲ ਇਹ ਮਸਲਾ ਹੱਲ ਕਰਵਾਉਣ ਲਈ ਕਿਹਾ ਜਾ ਚੁੱਕਿਆ ਹੈ ।
ਹੁਣ ਅਮਰੀਕਾ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੂੰ ਕਿਹਾ ਕਿ ਅਮਰੀਕਾ ਉੱਤਰ ਕੋਰੀਆ ਨਾਲ ਸਹੀ ਸਮੇਂ ਅਤੇ ਸਹੀ ਮੌਕੇ ‘ਤੇ ਗੱਲਬਾਤ ਕਰੇਗਾ।

Facebook Comments
Facebook Comment