• 5:28 am
Go Back

ਜਲਾਲਾਬਾਦ: ਅਫਗਾਨਿਸਤਾਨ ਦੇ ਪੂਰਬੀ ਹਿੱਸੇ ‘ਚ ਨਾਂਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ ‘ਚ ਧਮਾਕੇ ਦੀ ਘਟਨਾ ‘ਚ  ਲੋਕਾਂ ਦੀ ਮੌਤ ਹੋ ਗਈ, ਜਿਥੇ ਰਾਸ਼ਟਰਪਤੀ ਅਸ਼ਰਫ ਘਨੀ ਦੌਰੇ ‘ਤੇ ਹਨ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸੂਤਰਾਂ ਦੇ ਮੁਤਾਬਕ ਇਸ ਧਮਾਕੇ ‘ਚ ਮਰਨ ਵਾਲਿਆਂ ‘ਚ ਜ਼ਿਆਦਾਤਰ ਹਿੰਦੂ ਤੇ ਸਿੱਖ ਦੱਸੇ ਜਾ ਰਹੇ ਹਨ। ਜਿਨ੍ਹਾਂ ‘ਚ 15 ਸਿੱਖ ਤੇ 4 ਹਿੰਦੂ ਸ਼ਾਮਲ ਹਨ। ਨਾਂਗਰਹਾਰ ਸੂਬੇ ਦੇ ਪੁਲਿਸ ਚੀਫ ਜਨਰਲ ਗੁਲਾਮ ਸਾਨਾਯੀ ਸਟਾਨੇਕਜ਼ਾਈ ਨੇ ਕਿਹਾ ਕਿ ਐਤਵਾਰ ਨੂੰ ਹੋਏ ਇਸ ਧਮਾਕੇ ‘ਚ ਪੰਜ ਹੋਰ ਲੋਕ ਵੀ ਜ਼ਖਮੀ ਹੋਏ ਹਨ।
ਅਫਗਾਨਿਸਤਾਨ ਦੇ ਮੀਡੀਆ ਮੁਤਾਬਕ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਮਿਲਣ ਦੇ ਲਈ ਜਾ ਰਹੇ ਹਿੰਦੂ ਤੇ ਸਿੱਖਾਂ ਦੇ ਇਕ ਗਰੁੱਪ ‘ਤੇ ਆਤਮਘਾਤੀ ਹਮਲਾ ਹੋਇਆ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਜ਼ਿੰਮੇਦਾਰੀ ਨਹੀਂ ਲਈ ਹੈ। ਪਰ ਇਸ ਖੇਤਰ ‘ਚ ਤਾਲਿਬਾਨ ਤੇ ਆਈ.ਐਸ.ਆਈ.ਐਸ. ਦੋਵੇਂ ਅੱਤਵਾਦੀ ਸੰਗਠਨ ਬਹੁਤ ਸਰਗਰਮ ਹਨ। ਅਫਗਾਨਿਸਤਾਨ ‘ਚ ਬਹੁਤ ਘੱਟ ਗਿਣਤੀ ‘ਚ ਹਿੰਦੂਆਂ ਤੇ ਸਿੱਖਾਂ ਦੀ ਆਬਾਦੀ ਹੈ, ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਇਸਲਾਮਿਕ ਕੱਟੜਪੰਥੀਆਂ ਦਾ ਸ਼ਿਕਾਰ ਹੋ ਰਹੀ ਹੈ। ਅੱਜ ਇਨ੍ਹਾਂ ਦੀ ਆਬਾਦੀ ਅਫਗਾਨਿਸਤਾਨ ‘ਚ 1000 ਤੋਂ ਵੀ ਘੱਟ ਰਹਿ ਗਈ ਹੈ।
ਅਫਗਾਨਿਸਤਾਨ ਦੇ ਨਾਂਗਰਹਾਰ ‘ਚ ਸ਼ਨੀਵਾਰ ਨੂੰ ਹਵਾਈ ਹਮਲੇ ‘ਚ 5 ਆਈ.ਐਸ.ਆਈ.ਐਸ. ਦੇ ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ ਗਿਆ ਸੀ। ਉਥੇ ਸ਼ਨੀਵਾਰ ਨੂੰ ਹੀ ਮੈਦਾਨ ਵਡਾਰਕ ਸੂਬੇ ‘ਚ ਤਾਲਿਬਾਨ ਨੇ ਖੁਦ ਧਮਾਕਾ ਕਰਕੇ ਆਪਣੇ ਤਿੰਨ ਸਾਥੀਆਂ ਨੂੰ ਮਾਰ ਦਿੱਤਾ। ਪਿੱਛਲੇ ਕੁਝ ਸਮੇਂ ਤੋਂ ਅਫਗਾਨਿਸਤਾਨ ‘ਚ ਅੱਤਵਾਦੀਆਂ ‘ਤੇ ਲਗਾਤਾਰ ਹਵਾਈ ਹਮਲੇ ਹੋ ਰਹੇ ਹਨ

Facebook Comments
Facebook Comment