• 8:18 am
Go Back

ਚੰਡੀਗੜ੍ਹ – ਅਥਲੀਟ ਦਵਿੰਦਰ ਨੇ ਇੰਡੋਨੇਸ਼ੀਆ ਦੇ ਜਕਾਰਤਾ ‘ਚ ਹੋ ਰਹੇ 18ਵੇਂ ਏਸ਼ੀਅਨ ਖੇਡ ਇਨਵੀਟੇਸ਼ਨ ਟੂਰਨਾਮੈਂਟ ‘ਚ ਸੋਨ ਤਮਗ਼ਾ ਜਿੱਤ ਕੇ ਪੰਜਾਬ ਦਾ ਇੱਕ ਵਾਰ ਫਿਰ ਨਾਮ ਰੌਸ਼ਨ ਕੀਤਾ ਹੈ। ਦਵਿੰਦਰ ਕੰਗ ਨੇ ਨੇਜ਼ਾ ਸੁੱਟ ਮੁਕਾਬਲੇ ‘ਚ 75.87 ਮੀਟਰ ਦੀ ਦੂਰੀ ‘ਤੇ ਜੈਵਲਿਨ ਸੁੱਟ ਕੇ ਪੰਜਾਬ ਦਾ ਨਾਮ ਚਮਕਾਇਆ। ਜੀਲੋਰਾ ਬੰਗ ਕਾਰਨੋ ਸਟੇਡੀਅਮ ‘ਚ ਖੇਡੇ ਗਏ ਮੁਕਾਬਲੇ ‘ਚ ਦਵਿੰਦਰ ਨੇ ਇੱਕ ਵਾਰ ਫਿਰ ਆਪਣੇ ਚੰਗੇ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤਿਆ ਹੈ। ਦਵਿੰਦਰ ਸਿੰਘ ਕੰਗ ਨੇ ਅਗਸਤ 2017 ‘ਚ ਲੰਡਨ ਵਿੱਚ ਹੋਈ ਅਥਲੈਟਿਕ ਚੈਂਪੀਅਨਸ਼ਿਪ ‘ਚ ਇਤਿਹਾਸ ਰਚਿਆ ਸੀ। ਦਵਿੰਦਰ ਨੇ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਲਈ ਤਮਗ਼ਾ ਜਿੱਤ ਕੇ ਉਹ ਖ਼ੁਸ਼ ਹੈ, ਪਰ ਇਸ ਪ੍ਰਦਰਸ਼ਨ ਨਾਲ ਸੰਤੁਸ਼ਟ ਨਹੀਂ। ਉਸ ਦਾ ਟੀਚਾ ਅਪ੍ਰੈਲ ਮਹੀਨੇ ਹੋਣ ਵਾਲੀਆਂ ਕਾਮਨਵੈਲਥ ਖੇਡਾਂ ‘ਚੋਂ ਸੋਨ ਤਮਗ਼ਾ ਹਾਸਲ ਕਰਨਾ ਹੈ। ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਤੋਂ ਬਾਅਦ ਦਵਿੰਦਰ ਪੰਜਾਬ ਸਰਕਾਰ ਵੱਲੋਂ ਨਕਾਰੇ ਜਾਣ ਕਾਰਨ ਨਿਰਾਸ਼ ਹੋਇਆ ਸੀ। ਉਸ ਨੇ ਕਿਹਾ ਸੀ ਕਿ ਜੇਕਰ ਪੰਜਾਬ ਸਰਕਾਰ ਉਸ ਨੂੰ ਬਣਦਾ ਮਾਣ-ਸਤਿਕਾਰ ਨਹੀਂ ਦੇ ਸਕਦੀ ਤਾਂ ਉਹ ਕਿਸੇ ਹੋਰ ਦੇਸ਼ ਤੋਂ ਖੇਡਣ ਲਈ ਮਜਬੂਰ ਹੋ ਜਾਵੇਗਾ।

Facebook Comments
Facebook Comment