• 2:14 am
Go Back

ਮੁੰਬਈ: ਭਾਰਤੀ ਰਿਜ਼ਰਵ ਬੈਂਕ (RBI) ਦੀ ਮਾਨਿਟਰੀ ਪਾਲਿਸੀ ਕਮੇਟੀ ਦੀ ਬੈਠਕ ਸੋਮਵਾਰ ਨੂੰ ਸ਼ੁਰੂ ਹੋ ਚੁੱਕੀ ਹੈ। ਰੈਪੋ ਰੇਟ ਵਧਾਉਣ ਜਾ ਨਾ ਵਧਾਉਣ ‘ਤੇ ਫੈਸਲੇ ਦਾ ਐਲਾਨ ਵੀ ਉਸੇ ਦਿਨ ਕੀਤਾ ਜਾਵੇਗਾ। ਮਹਿੰਗਾਈ ਨੂੰ ਦੇਖਦੇ ਹੋਏ ਬਾਜ਼ਾਰ ਮਾਹਰਾਂ ਦਾ ਅੰਦਾਜ਼ਾ ਹੈ ਕਿ ਅਗਸਤ ਤਕ ਰੈਪੋ ਰੇਟ 0.5 ਫੀਸਦੀ ਵਧ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਰੇਟ ਨਹੀਂ ਵਧੇ ਤਾਂ ਆਰ. ਬੀ. ਆਈ. ਅਗਸਤ ‘ਚ ਜ਼ਰੂਰ ਰੇਟ ਵਧਾਏਗਾ। ਇਸ ਨਾਲ ਹੋਮ ਲੋਨ ਅਤੇ ਆਟੋ ਲੋਨ ਸਮੇਤ ਸਾਰੇ ਤਰ੍ਹਾਂ ਦੇ ਕਰਜ਼ੇ ਮਹਿੰਗੇ ਹੋ ਜਾਣਗੇ। ਅਗਸਤ 2017 ਤੋਂ ਰੈਪੋ ਰੇਟ 6 ਫੀਸਦੀ ‘ਤੇ ਹੈ। ਰਾਇਟਰਸ ਦੇ ਇਕ ਸਰਵੇ ‘ਚ 60 ਵਿਸ਼ਲੇਸ਼ਕਾਂ ‘ਚੋਂ 40 ਫੀਸਦੀ ਨੇ 6 ਜੂਨ ਨੂੰ ਅਤੇ ਬਾਕੀ ਨੇ ਅਗਸਤ ‘ਚ ਰੇਟ ਵਧਣ ਦਾ ਅੰਦਾਜ਼ਾ ਪ੍ਰਗਟ ਕੀਤਾ ਹੈ। ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਦੇ ਇਕ ਮੁੱਖ ਅਰਥਸ਼ਾਸਤਰੀ ਨੇ ਕਿਹਾ ਕਿ ਪਹਿਲਾਂ ਸਾਨੂੰ ਲੱਗ ਰਿਹਾ ਸੀ ਕਿ ਅਗਸਤ ‘ਚ ਕਰਜ਼ੇ ਮਹਿੰਗੇ ਹੋਣਗੇ ਪਰ ਮਾਰਚ ਤਿਮਾਹੀ ‘ਚ 7.7 ਫੀਸਦੀ ਜੀ. ਡੀ. ਪੀ. ਗ੍ਰੋਥ ਦੇ ਬਾਅਦ ਜੂਨ ‘ਚ ਹੀ ਰੈਪੋ ਰੇਟ ਵਧਣ ਦੇ ਆਸਾਰ ਲੱਗ ਰਹੇ ਹਨ। ਏ. ਐੱਨ. ਜੈੱਡ ਨੇ ਤਾਂ 6 ਜੂਨ ਨੂੰ 0.25 ਫੀਸਦੀ ਅਤੇ ਅਗਸਤ ‘ਚ ਵੀ 0.25 ਫੀਸਦੀ ਰੇਟ ਵਧਣ ਦਾ ਅੰਦਾਜ਼ਾ ਪ੍ਰਗਟ ਕੀਤਾ ਹੈ। ਉੱਥੇ ਹੀ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਬਾਜ਼ਾਰ ਇਹ ਮੰਨ ਕੇ ਚੱਲ ਰਿਹਾ ਹੈ ਕਿ 6 ਮਹੀਨਿਆਂ ‘ਚ ਰੈਪੋ ਰੇਟ 0.5 ਫੀਸਦੀ ਵਧ ਸਕਦਾ ਹੈ।
ਆਖਰੀ ਵਾਰ ਰੈਪੋ ਰੇਟ ‘ਚ ਜਨਵਰੀ 2014 ‘ਚ ਵਾਧਾ ਕੀਤਾ ਗਿਆ ਸੀ। ਉਦੋਂ ਇਸ ਨੂੰ 7.75 ਫੀਸਦੀ ਤੋਂ ਵਧਾ ਕੇ 8 ਫੀਸਦੀ ਕੀਤਾ ਗਿਆ ਸੀ। ਉਸ ਦੇ ਬਾਅਦ ਰਿਜ਼ਰਵ ਬੈਂਕ ਨੇ ਰੈਪੋ ਰੇਟ ‘ਚ 7 ਵਾਰ ਕਟੌਤੀ ਕੀਤੀ ਅਤੇ ਇਸ ਨੂੰ 6 ਫੀਸਦੀ ਤਕ ਲਿਆਂਦਾ। ਅਗਸਤ 2017 ਤੋਂ ਇਹ 6 ਫੀਸਦੀ ‘ਤੇ ਬਰਕਰਾਰ ਹੈ।

Facebook Comments
Facebook Comment