• 8:26 am
Go Back

ਨਵੀਂ ਦਿੱਲੀ : ਸਰਕਾਰ ਵਲੋਂ ਜਿੱਥੇ ਲਗਾਤਾਰ ਕਈ ਦਿਨ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ, ਫਿਰ ਆਮ ਵਰਤੋਂ ਵਿੱਚ ਆਉਂਦੀਆਂ 19 ਘਰੇਲੂ ਆਈਟਮਾਂ ਜਿਵੇਂ ਫਰਿਜ਼, ਏਸੀ, ਹੀਰੇ ਦੇ ਗਹਿਣੇ, ਵਿਦੇਸ਼ੀ ਜੁੱਤੇ ਆਦਿ ਵਿੱਚ ਵਾਧਾ ਕੀਤਾ ਗਿਆ ਹੈ ਉੱਥੇ ਹੀ ਹੁਣ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵੀ ਅਕਤੂਬਰ ਮਹੀਨੇ ਵਿੱਚ ਵਾਧਾ ਕੀਤਾ ਜਾਵੇਗਾ। ਅਜਿਹੇ ਵਿੱਚ ਸੀਐਨਜੀ ਅਤੇ ਯੂਰੀਆ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਵੇਗਾ। ਕੁਦਰਤੀ ਗੈਸ ਦੀਆਂ ਕੀਮਤਾਂ ਦੀ ਸਮੀਖਿਆ ਹਰ 6 ਮਹੀਨਿਆਂ ਵਿੱਚ ਕੀਤੀ ਜਾਂਦੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਗੈਸ ਦੀਆਂ ਕੀਮਤਾਂ 14 ਫੀਸਦੀ ਤੱਕ ਵਧ ਚੁੱਕੀਆਂ ਹਨ। ਕੁਦਰਤੀ ਗੈਸ ਮਹਿੰਗੀ ਹੋਣ ਨਾਲ ਵਾਹਨਾਂ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਸੀਐਨਜੀ ਅਤੇ ਘਰਾਂ ਵਿਚ ਸਿੱਧੇ ਪਾਈਪ ਰਾਹੀਂ ਪਹੁੰਚਾਈ ਜਾਣ ਵਾਲੀ ਪੀਐਨਜੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਵੇਗਾ।

ਮਾਹਰਾਂ ਦਾ ਮੰਨਣਾ ਹੈ ਕਿ ਘਰੇਲੂ ਗੈਸ ਦੀ ਕੀਮਤ ਵਧਣ ਦੇ ਇਲਾਵਾ ਦਰਾਮਦ ਕੀਤੀ ਜਾਣ ਵਾਲੀ ਗੈਸ ਵੀ ਮਹਿੰਗੇ ਮੁੱਲ ’ਤੇ ਕੰਪਨੀਆਂ ਨੂੰ ਮਿਲ ਰਹੀ ਹੈ, ਜਿਸ ਕਾਰਨ ਕੰਪਨੀਆਂ ’ਤੇ ਕੀਮਤਾਂ ਵਧਾਉਣ ਦਾ ਦਬਾਅ ਹੈ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਪਹਿਲੀ ਅਕਤੂਬਰ ਤੋਂ ਸਬਸਿਡੀ ਵਾਲੀ ਰਸੋਈ ਗੈਸ 10-15 ਰੁਪਏ ਮਹਿੰਗੀ ਹੋ ਸਕਦੀ ਹੈ ਅਤੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 80 ਰੁਪਏ ਤਕ ਵਧਾਈ ਜਾ ਸਕਦੀ ਹੈ। ਸਤੰਬਰ ਵਿਚ ਵੀ ਕੌਮਾਂਤਰੀ ਬਾਜ਼ਾਰਾਂ ਵਿਚ ਵਧਦੀ ਕੀਮਤ ਦੇ ਮੱਦੇਨਜ਼ਰ ਰੇਟ ਵਧਾਏ ਗਏ ਸਨ।

Facebook Comments
Facebook Comment